ਸਹਿਮਤੀ ਦੋ ਲੋਕਾਂ ਦੇ ਵਿਚ ਇੱਕ ਸਮਝੌਤੇ ਵਾਂਗ ਹੁੰਦਾ ਹੈ ਜਿੱਥੇ ਉਹ ਫ਼ੈਸਲਾ ਕਰਦੇ ਹਨ ਕਿ ਉਹ ਲੋਕ ਆਪਸ ਵਿਚ ਕੀ-ਕੀ ਕਰਨਗੇ। ਅਸੀਂ ਅਪਣੇ ਜੀਵਨ ਵਿਚ ਸਹਿਮਤੀ ਦਾ ਨਿੱਤ ਪ੍ਰਯੋਗ ਕਰ ਸੱਕਦੇ ਹਾਂ ਜਿਵੇਂ ਅਪਣੇ ਸਹਕਰਮੀ ਨੂੰ ਗਲਵੱਕੜੀ ਪਾਉਣ ਤੋਂ ਪਹਿਲਾ ਸਹਿਮਤੀ ਲੈਣਾ, ਜਾਂ ਫ਼ੇਰ Grindr ਤੇ ਮਿਲੇ ਹੋਏ ਕਿਸੇ ਬੰਦੇ ਨੂੰ ਏਹ ਦੱਸਣਾ ਕੇ ਅਸੀ ਜਿਸਮਾਨੀ ਤੌਰ ਤੇ ਉਨ੍ਹਾਂ ਦੇ ਨਾਲ ਕੀ ਕਰਨਾ ਚਾਹੁੰਦੇ ਹਾਂ।
ਜੱਦੋ ਯੋਨ ਸੰਬੰਧ ਦੀ ਗੱਲ ਹੋਵੇ ਤਾਂ ਸਹਿਮਤੀ ਹੋਣ ਨਾਲ ਦੋਨੋਂ ਪੱਖਾਂ ਵਿੱਚ ਸੰਤੁਸ਼ਟੀ ਰਹਿੰਦੀ ਹੈ ਅਤੇ ਕਿਸੇ ਦਾ ਨੁਕਸਾਨ ਵੀ ਨਹਿ ਹੁੰਦਾ। ਸਹਿਮਤੀ ਖੁੱਲੇ ਤੌਰ ਤੇ ਗੱਲ ਕਰਕੇ ਹੀ ਮਿਲਦੀ ਹੈ ਅਤੇ ਤੁਸੀ ਸਹਿਮਤੀ ਦੋ ਤਰੀਕਿਆਂ ਨਾਲ ਲਾਈ ਜਾ ਸਕਦੀ ਹੈ : ਮੰਗ ਕੇ ਅਤੇ ਦੇ ਕੇ।
ਸਹਿਮਤੀ ਦਾ ਮਤਲਬ ਹੈ ਕਿ ਖੁੱਲੇ ਅਤੇ ਸਾਫ ਤੌਰ ਤੇ ਤੁਹਾਡਾ ਸਾਥੀ ਤੁਹਾਡੇ ਨਾਲ ਸੁਰੱਖਿਅਤ ਮਹਿਸੂਸ ਕਰਦੇ ਹੋਇਆਂ ਖੁਸ਼ ਹੈ ਅਤੇ ਮੌਜਾਂ ਵਿਚ ਹੈ। ਏਹ ਕਰਨ ਦੇ ਵਧੇਰੇ ਤਰੀਕੇ ਹਨ, ਏਸ ਵਿਚ ਸ਼ਾਮਿਲ ਹੈ ਅਪਣੇ ਸਾਥੀ ਨੂੰ ਸਵਾਲ ਕਰਨਾ ਜਿਵੇਂ ('ਕਿ ਮੈ ਤੁਹਾਡੀ ਸ਼ਰਟ ਉਤਾਰ ਸਕਦਾ ਹਾਂ?') ਅਤੇ ਉਨਾਂ ਨੂੰ ਸੁਝਾਵ ਦੇਣਾ ('' ਮੈਂ ਤੁਹਾਨੂੰ ਚੁੰਮਣਾ ਚਾਹੁੰਦਾ ਹਾਂ, ਕੀ ਏਹ ਠੀਕ ਹੈ?'') । ਅਪਣੇ ਸਾਥੀ ਦੀ ਸਹਿਮਤੀ ਲੈਣਾ ਏਹ ਸੁਨਿਸ਼ਚਤ ਕਰਦਾ ਹੈ ਕਿ ਤੁਸੀਂ ਦੋਵੇਂ ਇੱਕ ਦੂਸਰੇ ਦਇਆ ਨਿੱਜੀ ਸੀਮਾਵਾਂ ਦਾ ਆਦਰ ਕਰਦੇ ਹੋ।
ਸਹਿਮਤੀ ਦੇਣ ਦਾ ਮਤਲਬ ਹੈ ਅਪਣੇ ਸਾਥੀ ਨੂੰ ਦੱਸਣਾ ਕੇ ਤੁਸੀਂ ਆਨੰਦ ਲੈ ਰਹੇ ਹੋ ਅਤੇ ਜੋ ਵੀ ਤੁਹਾਡੇ ਵਿਚ ਹੋ ਰਿਹਾ ਹੈ ਤੁਸੀ ਰਜ਼ਾਮੰਦ ਹੋ। ਤੁਸੀ ਸਹਿਮਤੀ 'ਹਾਂ' ਬੋਲ ਕੇ ਜਾ ਫੇਰ ਅਪਣਾ ਆਨੰਦ ਭਰਾ ਅਨੁਭਵ ਅਪਣੇ ਸ਼ਰੀਰਕ ਸੰਕੇਤਾਂ ਦੇ ਰਾਹੀਂ ਵੀ ਪ੍ਰਕਟ ਕਰ ਸੱਕਦੇ ਹੋ।
ਏਹ ਯਾਦ ਰੱਖਣਾ ਜ਼ਰੂਰੀ ਹੈ ਕਿ ਸਹਿਮਤੀ ਵਾਪਸ ਵੀ ਲਈ ਜਾ ਸਕਦੀ ਹੈ। ਕੇ ਤੁਸੀਂ ਕਦੇ Grindr ਤੇ ਕਿਸੇ ਨੂੰ ਕੂਚ ਕਿਹਾ ਪਰ ਬਾਦ ਵਿੱਚ ਉਨਾਂ ਨੂੰ ਮਿਲਣ ਦੇ ਬਾਦ ਤੁਹਾਨੂੰ ਓਪਰਾ ਲਗਿਆ? ਤੁਸੀ ਅਪਣਾ ਮਨ ਕਿਸੇ ਵੀ ਵੇਲੇ ਬਦਲ ਸੱਕਦੇ ਹੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਸਿਰਫ ਏਸ ਕਰਕੇ ਕੇ ਤੁਸੀ Grindr ਉਤੇ ਕਿਸੇ ਬੰਦੇ ਨੂੰ ਸਹਿਮਤੀ ਦਿੱਤੀ ਸੀ, ਉਨ੍ਹਾਂ ਨੂੰ ਮਿਲਣ ਦੇ ਵੇਲੇ ਤੁਸੀ ਏਹ ਨਿਭਾਉਂਦੇ ਦੇ ਬਾਧਯ ਨਹਿ ਹੁੰਦੇ। ਅਖੀਰ ਵਿੱਚ ਤੁਸੀ ਤੇ ਤੁਹਾਡੇ ਸਾਥੀ ਦੋਵੇਂ ਇੱਕ ਦੂਜੇ ਦੇ ਆਦਰ ਦੇ ਪਾਤਰ ਹੋ ਅਤੇ ਇਕ ਦੂਸਰੇ ਦੇ ਨਾਲ ਸੰਤੁਸ਼ਟ ਹੋ।
ਸਹਿਮਤੀ ਦੇ ਬਾਰੇ ਹੋਰ ਜਾਣਕਾਰੀ ਲਈ ਨਿਯੋਜਿਤ ਪਿਤ੍ਰਤਯ ਵਲੋ ਏਹ ਵੀਡੀਓ ਦੇਖੋ। Teen Vogue ਵਲੋ ਏਹ ਲਿਸਟ ਵੇਖੋ ਜਿਥੇ ਸਹਿਮਤੀ ਬਾਰੇ ਕਿਸ ਤਰ੍ਹਾਂ ਖੁੱਲ ਕੇ ਗੱਲ ਕੀਤੀ ਜਾਏ ਉਦਹਾਰਨ ਮਿਲਦੇ ਹਨ।