ਏਸ ਸਵਾਲ ਦਾ ਜਵਾਬ ਗੁੰਝਲਦਾਰ ਹੈ। ਕੁਛ ਲੋਕਾਂ ਲਈ ਅਪਣੀ ਸੱਚਾਈ ਨੂੰ ਅਪਣੇ ਚਿਕਿਤਸਕ ਨੂੰ ਦੱਸਣਾ ਹਾਨੀਕਾਰਕ ਹੋ ਸਕਦਾ ਹੈ, ਖ਼ਾਸ ਕਰਕੇ ਉਨਾਂ ਦੇਸ਼ਾਂ ਵਿਚ ਜਿੱਥੇ LGBT ਹੋਣਾ ਗੈਰ-ਕਾਨੂੰਨੀ ਹੋ ਜਾ ਫ਼ਿਰ ਜਿੱਥੇ ਡਾਕਟਰ ਅਤੇ ਮਰੀਜ਼ ਵਿਚਕਾਰ ਨਿਜਤਾ ਦੀ ਕੋਈ ਕਾਨੂੰਨੀ ਗਰੰਟੀ ਨਾ ਹੋ।
ਪਰ ਅਗਰ ਅਪਣੇ ਚਿਕਿਤਸਕ ਉਤੇ ਭਰੋਸਾ ਕਰ ਸਕੀਏ, ਤੇ ਓ ਸਾਡਾ ਧਿਆਨ ਬਿਹਤਰ ਤਰੀਕੇ ਨਾਲ ਰੱਖ ਸਕਣ ਗੇ। ਓਨਾਂ ਨੂੰ ਅਪਣੇ ਲਿੰਗ ਪਛਾਣ, ਜਿਨਸੀ ਰੁਝਾਨ ਅਤੇ ਅਪਣੇ ਯੋਨ ਸੰਬੰਧ ਦੇ ਤਰੀਕੇ ਦੇ ਬਾਰੇ ਜਾਣਕਾਰੀ ਦੇਣ ਦੇ ਨਾਲ ਤੁਹਾਡੇ ਚਿਕਿਤਸਕ ਤੁਹਾਨੂੰ ਪ੍ਰਤਾਪ ਜਾਂਚ ਦੀ ਸਿਫਾਰਿਸ਼ ਦੇਣ ਗੇ ਤਾਂਕਿ ਤੁਸੀ ਤੰਦਰੁਸਤ ਰਵੋ।
ਏਹ ਯਾਦ ਰੱਖਣਾ ਜਰੂਰੀ ਹੈ ਕੇ ਤੁਸੀਂ ਡਾਕਟਰ ਦੇ ਆਫਿਸ ਵਿਚ ਇਕ ਸੁਰੱਖਿਅਤ ਅਤੇ ਆਦਰਯੋਗ ਤਜਰਬੇ ਦੇ ਹੱਕਦਾਰ ਹੋ l ਅਗਰ ਕੋਈ ਡਾਕਟਰ ਤੁਹਾਨੂੰ ਆਖੇ ਕੀ ਤੁਹਾਡੀ ਲਿੰਗ ਪਛਾਣ, ਜਿਨਸੀ ਰੁਝਾਨ ਜਾਂ ਯੋਨ ਸੰਬੰਧ ਬਣਾਉਂਦੇ ਦਾ ਤਰਿੱਕਾਂ ਨੈਤਿਕ ਤੌਰ ਤੇ ਗ਼ਲਤ ਹੈ ਤਾਂ ਓਸ ਨੂੰ ਨਿਮਰਤਾ ਨਾਲ ਦੱਸੋ ਕੇ ਤੁਸੀ ਸਿਰਫ ਮੈਡੀਕਲ ਜਾਂਚ ਤੱਕ ਅਪਣੀ ਗੱਲ ਸੀਮਿਤ ਰੱਖਨਾ ਚਾਹੁੰਦੇ ਹੋ।
ਹੋਰ ਜਾਨਕਾਰੀ ਲਈ ਏਸ ਇਕ ਮਿੰਟ ਦੀ ਵੀਡੀਓ ਨੂੰ ਦੇਖੋ।