ਏਸ ਟੈਸਟ ਦੇ ਨਤੀਜੇ ਪਾਜਿਟਿਵ ਆਉਣਾ ਇਕ ਭਾਵਨਾਤਮਕ ਅਨੁਭਵ ਹੋ ਸਕਦਾ ਹੈ। ਏਸ ਦੋਰਾਨ ਤੁਹਾਨੂੰ ਅਪਣਾ ਧਿਆਨ ਮਾਨਸਿਕ ਅਤੇ ਸਰੀਰਕ ਤੌਰ ਤੇ ਰੱਖਣਾ ਜ਼ਰੂਰੀ ਹੈ।
ਅਪਣੇ ਸਹਯੋਗੀ ਦੋਸਤਾਂ ਦੇ ਨਾਲ ਗੱਲ ਕਰਦੇ ਹੁੰਦਿਆਂ ਤੁਸੀ ਅਪਣਾ ਧਿਆਨ ਕਾਰਗਰ ਤੌਰ ਤੇ ਰੱਖ ਸੱਕਦੇ ਹੋ। ਏਹ ਜਿਹੇ ਭਰੋਸੇਮੰਦ ਦੋਸਤ ਹੋਣਾ, ਜਿਨ੍ਹਾਂ ਨੂੰ ਤੁਸੀ ਅਪਣੇ ਟੈਸਟ ਦੇ ਨਤੀਜੇ ਦੱਸ ਪਾਓ ਅਤੇ ਉਪਚਾਰ ਕਰਵਾਉਂਦੇ ਹੋਇਆ ਵੀ ਉਨ੍ਹਾਂ ਦਾ ਤੁਹਾਡੇ ਜੀਵਨ ਵਿਚ ਹੋਣਾ ਹੀ ਤੁਹਾਨੂੰ ਇਕੱਲਾ ਮਹਿਸੂਸ ਨਹਿ ਹੋਣ ਦੇਂਦਾ।
ਜਿਵੇਂ ਏਸ ਟੈਸਟ ਦੇ ਨਤੀਜੇ ਪਾਜਿਟਿਵ ਆਉਣ ਤੋਂ ਬਾਦ ਤੁਸੀ ਅਪਣੀ ਸਿਹਤ ਦਾ ਖਿਆਲ ਰੱਖਦੇ ਹੋ, ਤੁਸੀ ਅਪਣੇ ਪਿੱਛਲੇ ਸਾਥੀਆਂ ਨੂੰ ਏਹ ਗੱਲ ਦੱਸ ਦੇ ਸਮਰਥ ਕਰ ਸੱਕਦੇ ਹੋ ਕਿ ਉਹ ਸੰਭਾਵਿਤ ਤੌਰ ਤੇ ਏਸ ਰੋਗ ਦੇ ਸੰਪਰਕ ਵਿੱਚ ਆਏ ਹੋਣ ਗੇ। ਅਪਣੇ ਪਿੱਛਲੇ ਸਾਥੀਆਂ ਨੂੰ ਅਪਣੇ ਪਾਜਿਟਿਵ ਨਤੀਜੇ ਬਾਰੇ ਦੱਸਣ ਨਾਲ ਤੁਸੀ ਉਨਾਂ ਨੂੰ ਟੈਸਟ ਕਰਵਾਉਣ ਅਤੇ ਇਲਾਜ ਕਰਵਾਉਣ ਲਈ ਸਮੱਰਥਾਵਾਨ ਬਣਾ ਰਹੇ ਹੋ।
ਅਪਣੇ ਸਾਥੀ ਨੂੰ ਟੈਸਟ ਜਾ ਉਪਚਾਰ ਕਰਵਾਉਣ ਬਾਰੇ ਦੱਸਣ ਦਾ ਕੋਈ ਇਕ ਤਰੀਕਾ ਨਹਿ ਹੈ। ਤੁਸੀ ਅਪਣੇ ਪਿੱਛਲੇ ਸਾਥੀਆਂ ਨੂੰ ਸਿੱਧਾ ਫੋਨ ਤੇ ਸੰਪਰਕ ਕਰ ਸੱਕਦੇ ਹੋ, ਯਾ Grindr ਉਤੇ ਮੈਸੇਜ ਕਰ ਸੱਕਦੇ ਹੋ, ਯਾ ਮਿਲ ਕੇ ਦੱਸ ਸੱਕਦੇ ਹੋ। ਕਦੇ ਕਿਸੇ ਵੇਲੇ ਅਪਣੇ ਪਿੱਛਲੇ ਸਾਥੀਆਂ ਨੂੰ ਅਪਣੇ ਟੈਸਟ ਦੇ ਪਾਜਿਟਿਵ ਨਤੀਜੇ ਬਾਰੇ ਦੱਸਣਾ ਤੁਹਾਡੇ ਲਈ ਸ਼ਰਮਿੰਦਗੀ ਭਰਾ ਅਨੁਭਵ ਹੋ ਸਕਦਾ ਹੈ, ਅਤੇ ਏਹ ਕਰਨਾ ਤੁਹਾਨੂੰ ਅਸੁਰੱਖਿਅਤ ਵੀ ਲੱਗ ਸਕਦਾ ਹੈ। ਜੇ ਏਹ ਗੱਲ ਹੈ, ਤਾਂ ਤੁਸੀ ਅਪਣੇ ਸਥਾਨਕ ਸਿਹਤ ਵਿਭਾਗ ਦੀ ਪਾਰਟਨਰ ਨੋਟੀਫਿਕੇਸ਼ਨ ਸੇਵਾ ਯਾ TellYourPartner.org(U.S. Only) ਦਾ ਇਸਤੇਮਾਲ ਕਰ ਸੱਕਦੇ ਹੋ। ਏਹ ਤੁਹਾਡੇ ਉਤੇ ਨਿਰਭਰ ਕਰਦਾ ਹੈ ਤੁਸੀ ਕਿਵੇਂ ਉਨ੍ਹਾਂ ਨੂੰ ਸੂਚਿਤ ਕਰੋ।