ਏਹ ਬੀਮਾਰੀ ਅਕਸਰ ਜਿਣਸੀ ਤੌਰ ਤੇ ਸਰਗਰਮ ਰਹਿਣ ਵਾਲੇ ਲੋਕਾਂ ਨੂੰ ਆਮ ਤੌਰ ਤੇ ਉਨ੍ਹਾਂ ਦੇ ਜੀਵਨ ਵਿਚ ਕੱਟੋ ਕਟ ਇਕ ਵਾਰ ਤਾਂ ਹੁੰਦੀ ਹੈ | ਕਿਸੇ ਕਿਸੇ ਵੇਲੇ ਤੁਹਾਨੂੰ ਯਾ ਤੁਹਾਡੇ ਸਾਥੀ ਨੂੰ ਏਹ ਰੋਗ ਹੁੰਦਿਆ ਹੋਇਆ ਵੀ ਰੋਗ ਦੇ ਲੱਛਣ ਨਹਿ ਦਿਸਦੇ ਅਤੇ ਤੁਹਾਡੀ ਤਬੀਅਤ ਦੇ ਰਾਹੀਂ ਵੀ ਏਸ ਰੋਗ ਹੈ ਯਾ ਨਹਿ ਪਤਾ ਲਗਾਉਣਾ ਸੌਖਾ ਨਹੀਂ ਹੈ | ਫ਼ੇਰ ਵੀ ਜੇ ਤੁਹਾਨੂੰ ਇਸ ਰੋਗ ਦੇ ਲੱਛਣ ਜਿਵੇਂ ਜਨਨਾਗਾਂ ਉਤੇ ਛਾੱਲੋ ਯਾ ਉਭਾਰ, ਅਸਾਧਾਰਣ ਡਿਸਚਾਰਜ, ਖੁਜਾਲਾਹਟ ਅਤੇ ਪੇਸ਼ਾਬ ਕਰਦਿਆਂ ਦਰਦ ਹੋਣੇ ਦੀ ਤਕਲੀਫ਼ ਹੋਵੇ ਤਾਂ ਤੁਹਾਨੂੰ ਟੈਸਟ ਕਰਾਉਣਾ ਚਾਹੀਦਾ ਹੈ |
ਨੇਮੀ ਤੌਰ ਤੇ ਟੈਸਟ ਕਰਵਾਉਣਾ ਰੋਗ ਹੋਣ ਯਾ ਨਾ ਹੋਣ ਦੇ ਪਤਾ ਲਗਾਉਣ ਦਾ ਇਕ ਅਸਰਦਾਰ ਤਰੀਕਾ ਹੈ | ਟੈਸਟ ਕਰਾਉਣਾ ਭੈਭੀਤ ਕਰਣ ਵਾਲਾ ਅਨੁਭਵ ਹੋ ਸਕਦਾ ਹੈ | ਇਸ ਰੋਗ ਦਾ ਇਲਾਜ ਜੇ ਨਾ ਕਿੱਤਾ ਜਾਏ ਤਾਂ ਦੀਰਘਕਾਲੀਨ ਸਿਹਤ ਅਤੇ ਸਵਾਸਥ ਸਮੱਸਿਆਵਾਂ ਹੁੰਦੀਆਂ ਹਨ ਅਤੇ ਤੁਹਾਡੇ ਸਾਥੀਆਂ ਨੂੰ ਵੀ ਏਹ ਰੋਗ ਦਾ ਸੰਕ੍ਰਮਣ ਹੋ ਸਕਦਾ ਹੈ |
ਏਹ ਜਿਹੇ ਰੋਗ ਆਮ ਤੌਰ ਤੇ ਹੁੰਦੇ ਰਹਿੰਦੇ ਹਨ ਪਰ ਕਦੇ ਕਿਸੇ ਵੇਲੇ ਟੈਸਟ ਦਾ ਪਾਜ਼ਿਟਿਵ ਨਤੀਜਾ ਤੁਹਾਨੂੰ ਭਾਵਨਾਤਮਕ ਤੌਰ ਤੇ ਪਰੇਸ਼ਾਨ ਕਰ ਸਕਦਾ ਹੈ | ਜ਼ਿਆਦਾਤਰ ਰੋਗਾਂ ਦਾ ਇਲਾਜ ਅਤੇ ਉਪਚਾਰ ਦਵਾਈਆਂ ਖਾਣ ਨਾਲ ਹਫਤੇ-ਦੋ ਹਫਤੇ ਵਿੱਚ ਕਿੱਤਾ ਜਾ ਸਕਦਾ ਹੈ | ਬਾਕੀ ਰੋਗ, ਜਿਵੇਂ HIV, ਦਾ ਦੀਰਘਕਾਲੀਨ ਤੌਰ ਤੇ ਇਲਾਜ ਕਰਵਾਉਣਾ ਅਤੇ ਅਣਪਛਾਤੇਆ ਰਹਿਣਾ ਜ਼ਰੂਰੀ ਹੈ ਤਾਂਕਿ ਤੁਸੀ ਅਪਣੇ ਸਾਥੀ ਨੂੰ ਸੰਕ੍ਰਮਣ ਨਾਂ ਦੀਓ | ਆਪਣੇ ਚਿਕਿਤਸਕ ਨੂੰ ਜਿਣਸੀ ਤੌਰ ਤੇ ਫੈਲਣ ਵਾਲੇ ਰੋਗਾਂ ਦਾ ਟੈਸਟ ਕਰਵਾਉਣ ਲਈ ਕਿਸ ਢੰਗ ਨਾਲ ਪੁੱਛਿਆ ਜਾਏ ਇਥੇ ਪਤਾ ਲਗਾਓ |
ਟੈਸਟ ਦੇ ਨਤੀਜੇ ਮਿਲਣ ਦੇ ਬਾਦ ਅਤੇ ਇਲਾਜ ਕਰਵਾਉਣ ਦੇ ਵੇਲੇ , ਅਪਣੇ ਜਿਣਸੀ ਸਰਗਰਮ ਸਾਥੀਆਂ ਨੂੰ ਏਹ ਖਬਰ ਦੇਣਾ ਜ਼ਰੂਰੀ ਹੈ ਅਤੇ ਉਨ੍ਹਾਂ ਨਾਲ ਸੁਰੱਖਿਅਤ ਸੰਭੋਗ ਬਾਰੇ ਗੱਲ ਕਰਦੇ ਰਹੋ |
ਇਨ੍ਹਾਂ ਟੈਸਟਾਂ ਬਾਰੇ ਵਧੇਰੀ ਜਾਨਕਾਰੀ ਏਥੇ ਮਿਲ ਸਕਦੀ ਹੈ |